ਨਵਾਂ ਰੀਵਿਜਨ ਸੋਧ ਜਾਂ ਰੱਦ ਕਰਨ ਬਾਰੇ
ਆਪਣੀ ਅਰਜ਼ੀ ਦਾ ਪੰਜੀਕਰਣ ਕਰਾਉ
ਅਤੇ
ਆਪਣੀ ਅਰਜ਼ੀ ਦਾ ਇੰਦਰਾਜ ਕਰਾਓ
ਵਿੱਚ ਫਰਕ ਹੈ। ਕਿਉਂਕਿ ਮੇਰੇ ਖਿਅਲ ਨਾਲ ਇੰਦਰਾਜ ਕਰਨਾ ਸਿਰਫ ਕਿਸੇ ਚੀਜ ਦੇ ਬਾਰੇ ਨੋਟਿੰਗ ਜਾਣੀ ਕਿ ਉਸਦੇ ਬਾਰੇ ਲਿਖਤ ਵਿੱਚ ਪੱਕਾ ਕਰਨਾ ਹੈ ਜਦੋਂ ਕਿ ਰਜਿਸਟਰ ਕਰਨਾ ਕਿਸੇ ਚੀਜ ਦੀ ਪਕਿਆਈ ਕਰਨੀ ਹੈ ਜਿਸਨੂੰ ਪੰਜੀਕਰਣ ਕਰਨਾ ਵੀ ਕਿਹਾ ਜਾਂਦਾ ਹੈ ਜਿਵੇਂ ਕਿ - ਜਨਮ ਅਤੇ ਮੌਤ ਦਾ ਪੰਜੀਕਰਣ।
ਹੋ ਸਕਦਾ ਹੈ ਕਿ ਪੰਜੀਕਰਣ ਦਾ ਸਬੰਧ ਹਿੰਦੀ ਨਾਲ ਜੁੜਦਾ ਹੋਣ ਕਰ ਕੇ ਤੁਹਾਨੂੰ ਇਹ ਪਸੰਦ ਨਹੀਂ ਆਇਆ ਪਰ ਇਸ ਤੋਂ ਵੱਧ ਢੁਕਵਾਂ ਕੋਈ ਹੋਰ ਲਫਜ ਵਰਤੋਂ ਵਿੱਚ ਹੈ ਵੀ ਨਹੀਂ ਸੀ। ਇਸ ਲਈ ਕਿਰਪਾ ਕਰ ਕੇ ਇਸ ਤੇ ਗੌਰ ਕੀਤਾ ਜਾਵੇ ਜੀ।
ਸਤਿ ਸ੍ਰੀ ਅਕਾਲ ਜੀ! ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਤੁਸੀਂ ਬਹੁਤ ਹੀ ਢੁਕਵੇਂ ਤਰਜਮੇ ਕੀਤੇ ਹਨ ਅਤੇ ਸੋਹਣਾ ਯੋਗਦਾਨ ਪਾ ਰਹੇ ਹੋ। ਚੰਗਾ ਲੱਗਿਆ ਠੇਠ ਪੰਜਾਬੀ ਦੇ ਸ਼ਬਦ ਪੜ੍ਹ ਕੇ। ਤੁਹਾਨੂੰ ਪੰਜਾਬੀ ਵਿਕੀਪੀਡੀਆ ਉੱਤੇ ਯੋਗਦਾਨ ਪਾਉਣ ਵਾਸਤੇ ਵੀ ਮੈਂ ਸੱਦਦਾ ਹਾਂ। ਬਾਕੀ ਰਹੀ ਗੱਲ Registration/Registry ਦੀ ਤਾਂ ਹਾਂਜੀ, ਪੰਜੀਕਰਨ/ਵਿਸ਼ਵ ਵਿਦਿਆਲਾ ਆਦਿ ਸ਼ਬਦ ਠੇਠ ਹਿੰਦੀ ਵੱਲ ਝੁਕਦੇ ਹਨ। ਪੰਜਾਬ ਸਰਕਾਰ ਵੀ ਜਨਮ ਅਤੇ ਮੌਤ ਦਾ ਇੰਦਰਾਜ ਵਰਤਦੀ ਹੈ। ਹੋਰ ਵਰਤਣਯੋਗ ਸ਼ਬਦ "ਵਹੀਖ਼ਾਤੇ ਚੜ੍ਹਾਉਣਾ" ਜਾਂ "ਲੇਖਬੱਧ ਕਰਨਾ" ਹੋ ਸਕਦੇ ਹਨ। ਸਿੱਧਾ "ਰਜਿਸਟਰ ਕਰਨਾ" ਵੀ ਠੀਕ ਹੈ ਕਿਉਂਕਿ ਅੱਜਕੱਲ੍ਹ ਇਹ ਸ਼ਬਦ ਪੰਜਾਬੀ 'ਚ ਆਮ ਹੋ ਗਿਆ ਹੈ। ਕੀ ਖ਼ਿਆਲ ਹੈ ਤੁਹਾਡਾ? ਆਪਣੀਆਂ ਸੋਧਾਂ ਜਾਰੀ ਰੱਖੋ :)
ਧੰਨਵਾਦ ਬਾਈ ਜੀ, ਮੇਰੇ ਵੱਲੋਂ ਵੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਪੰਜਾਬੀ ਜਿੰਨੀ ਵੀ ਹੋ ਸਕੇ ਠੇਠ ਹੀ ਵਰਤੀ ਜਾਵੇ, ਕਿਉਂਕਿ ਜੇ ਹਿੰਦੀ ਜਾਂ ਅੰਗਰੇਜੀ ਦੇ ਲਫ਼ਜ ਹੀ ਵਰਤਣੇ ਸੀ ਤਾਂ ਫੇਰ ਤਰਜਮੇਂ ਦੀ ਵੀ ਕੋਈ ਲੋੜ ਨਹੀਂ ਰਹਿ ਜਾਂਦੀ। ਜਿਹੜੀਆਂ ਸ਼ਬਦ ਜੋੜ ਗਲਤੀਆਂ ਤੁਸੀਂ ਸੁਧਾਰੀਆਂ ਹਨ ਉਹਨਾਂ ਲਈ ਤੁਹਾਡਾ ਸ਼ੁਕਰੀਆ। ਮੇਰੇ ਖਿਆਲ ਨਾਲ ਰਜਿਸਟਰ ਕਰਨ ਨੂੰ ਅਸੀਂ ਲੇਖਬੱਧ ਕਰਨਾ ਰੱਖੀਏ। ਕਿਉਕਿ ਵਹੀ ਖਾਤਾ ਜਿਆਦਾਤਰ ਹਿਸਾਬ ਕਿਤਾਬ ਲਈ ਵਰਤਿਆ ਜਾਣ ਵਾਲਾ ਲਫਜ਼ ਹੈ। ਬਾਕੀ ਜਿਵੇਂ ਤੁਸੀਂ ਸਹਿਮਤ ਹੋਵੋ। ਬਾਕੀ ਵਿਕੀਪੀਡੀਆ ਜਾਂ ਹੋਰ ਵੀ ਜਿੱਥੇ ਕਿਤੇ ਮੈਨੂੰ ਕਹੋਗੇ ਮੈਂ ਯੋਗਦਾਨ ਲਈ ਤਿਆਰ ਹਾਂ ਪਰ ਮੈਨੂੰ ਸੇਧ ਦਿੰਦੇ ਰਹਿਣਾ।
ਸ਼ਰਨ ਮੇਰੇ ਹਿਸਾਬ ਨਾਲ ਗਲਤ ਹੈ ਕਿਉਂਕਿ ਹਿੰਦੀ ਵਿੱਚ ਨ ਵਰਤਿਆ ਜਾਂਦਾ ਹੈ ਤੇ ਪੰਜਾਬੀ ਵਿੱਚ ਅਸੀਂ ਣ ਵਰਤਦੇ ਹਾਂ
ਨਿੱਕੀਆਂ ਮੋਟੀਆਂ ਗਲਤੀਆਂ ਦੀ ਮੁਆਫੀ
ਧੰਨਵਾਦ ਜਿਮੀਂਦਾਰ ਅਨਮਦੀਪ ਸਿੰਘ
ਹਾਹਾ, ਤੁਸੀਂ ਮੈਨੂੰ ਕੁਝ ਜ਼ਿਆਦਾ ਹੀ ਉੱਚਾ ਅਹੁਦਾ ਦੇ ਦਿੱਤਾ। ਮੈਂ ਤਾਂ ਆਪ ਇੱਥੇ ਸਿੱਖਣ ਵਾਸਤੇ ਆਇਆ ਹਾਂ ਅਤੇ ਕਈ ਤਰ੍ਹਾਂ ਦੀਆਂ ਗ਼ਲਤੀਆਂ ਕਰਦਾ ਹਾਂ। ਤੁਹਾਡੀ ਪ੍ਰੋਫ਼ਾਈਲ ਪੜ੍ਹ ਰਿਹਾ ਸੀ। ਹੈਰਾਨੀ ਹੋਈ ਕਿ ਤੁਸੀਂ ਜਮ੍ਹਾਂ ਮੇਰੇ ਵਰਗੇ ਜਾਪਦੇ ਹੋ। ਮੈਂ ਵੀ ਬਿਜਲਾਣੂ ਵਿਗਿਆਨ (ਇਲੈਕਟਰਾਨਿਕਸ) 'ਚ ਇੰਜੀਨੀਅਰਿੰਗ ਕੀਤੀ ਹੈ ਅਤੇ ਮੈਂ ਵੀ ਪੰਜਾਬੀ ਬੋਲੀ ਨਾਲ਼ ਪਏ ਅਮੁੱਕ ਪਿਆਰ ਕਰਕੇ ਇੱਥੇ ਯੋਗਦਾਨ ਦੇ ਰਿਹਾ ਹਾਂ। ਚੰਗਾ ਲੱਗਾ ਇਹ ਪੜ੍ਹ ਕੇ ਕਿ ਤੁਸੀਂ ਤਰਜਮਾਕਾਰੀ ਨੂੰ ਆਪਣਾ ਪੇਸ਼ਾ ਵੀ ਬਣਾ ਲਿਆ ਹੈ। ਖ਼ੂਬ ਤਰੱਕੀ ਕਰੋ। ਤੁਸੀਂ ਵਿਕੀਪੀਡੀਆ ਦੇ ਪੰਜਾਬੀ ਰੂਪ 'ਚ ਨਵੇਂ ਲੇਖ ਬਣਾ ਸਕਦੇ ਹੋ ਜਾਂ ਬਣੇ ਹੋਇਆਂ ਨੂੰ ਸੁਧਾਰ ਸਕਦੇ ਹੋ। ਮੈਂ ਉਸ ਵਿਕੀ 'ਤੇ ਪ੍ਰਬੰਧਕ ਹਾਂ ਅਤੇ ਤੁਹਾਡੀ ਲੁੜੀਂਦੀ ਮਦਦ ਕਰਾਂਗਾ।
ਮਿਹਰਬਾਨੀ!
ਕਿਰਪਾ ਕਰ ਕੇ ਲੇਖਾਂ ਦੇ ਲਿੰਕ ਅਤੇ ਹੋਰ ਸੰਬੰਧਿਤ ਲੋੜੀਂਦੀ ਜਾਣਕਾਰੀ ਤੇ ਦਿਸ਼ਾ ਨਿਰਦੇਸ਼ ਭੇਜਣ ਦੀ ਖੇਚਲ ਕਰਨਾ ਜੀ
ਮੈਂ ਤੁਹਾਡੇ ਪੰਜਾਬੀ ਵਿਕੀ ਉਤਲੇ ਵਰਤੋਂਕਾਰੀ ਵਰਕੇ 'ਤੇ ਸੋਧ ਹਦਾਇਤਾਂ ਅਤੇ ਸੁਆਗਤੀ ਸੁਨੇਹਾ ਲਿਖ ਦਿੱਤਾ ਹੈ। ਆਪਣੇ ਮਨਪਸੰਦ ਵਿਸ਼ਿਆਂ ਦੇ ਲੇਖਾਂ ਜਾਂ ਬਹੁਤ ਜ਼ਰੂਰੀ ਲੇਖਾਂ ਦੀ ਭਾਲ਼ ਕਰਕੇ ਉਹਨਾਂ ਨੂੰ ਸੁਧਾਰ ਦਿਓ ਅਤੇ ਜੇਕਰ ਉਹ ਲੇਖ ਮੌਜੂਦ ਨਹੀਂ ਹੈ ਤਾਂ ਨਵਾਂ ਵਰਕਾ ਤਿਆਰ ਕਰ ਦਿਉ।
"ਮੈਂ ਤੁਹਾਡੇ ਪੰਜਾਬੀ ਵਿਕੀ ਉਤਲੇ ਵਰਤੋਂਕਾਰੀ ਵਰਕੇ 'ਤੇ ਸੋਧ ਹਦਾਇਤਾਂ ਅਤੇ ਸੁਆਗਤੀ ਸੁਨੇਹਾ ਲਿਖ ਦਿੱਤਾ ਹੈ। ਆਪਣੇ ਮਨਪਸੰਦ ਵਿਸ਼ਿਆਂ ਦੇ ਲੇਖਾਂ ਜਾਂ ਬਹੁਤ ਜ਼ਰੂਰੀ ਲੇਖਾਂ ਦੀ ਭਾਲ਼ ਕਰਕੇ ਉਹਨਾਂ ਨੂੰ ਸੁਧਾਰ ਦਿਓ ਅਤੇ ਜੇਕਰ ਉਹ ਲੇਖ ਮੌਜੂਦ ਨਹੀਂ ਹੈ ਤਾਂ ਨਵਾਂ ਵਰਕਾ ਤਿਆਰ ਕਰ ਦਿਉ।"
ਮੈਨੂੰ ਕੁੱਝ ਨਹੀਂ ਲੱਭਿਆ ਕਿਰਪਾ ਕਰ ਕੇ ਲਿੰਕ ਨੱਥੀ ਕਰ ਦਿਉ ਜੀ।
ਤੁਹਾਡਾ ਵਰਤੋਂਕਾਰੀ ਸਫ਼ਾ ਜਿੱਥੇ ਤੁਸੀਂ ਬਾਕੀਆਂ ਨਾਲ਼ ਗੱਲਬਾਤ ਕਰ ਸਕਦੇ ਹੋ ਜਿਵੇਂ ਕਿ ਇਸ ਸਾਈਟ ਉੱਤੇ ਕਰਦੇ ਹੋ। [1]
ਤੁਸੀਂ ਸ਼ਾਇਦ ਗ਼ਲਤ ਸਮਝ ਰਹੇ ਹੋ। ਹਿੰਦੀ ਵਿੱਚ ਸਗੋਂ "ਣ" ਵਰਤਦੇ ਹਨ। ਨਾਲੇ ਬੋਲ ਕੇ ਵੇਖੋ, ਪੰਜਾਬੀ 'ਚ ਆਪਾਂ "ਨ" ਨਾਲ਼ ਬੋਲਦੇ ਹਾਂ ਸ਼ਰਨ ਨੂੰ। ਪੱਕਾ ਕਰਨ ਲਈ ਪੰਜਾਬੀ ਯੂਨੀਵਰਸਿਟੀ ਦੇ ਕੋਸ਼ 'ਤੇ ਜਾ ਕੇ "shelter" ਦੀ ਭਾਲ਼ ਕਰੋ। ਉੱਥੇ ਸ਼ਰਨ ਦੇ ਹਿੱਜੇ ਦਿੱਤੇ ਹੋਏ ਹਨ। ਤੇ ਜੇਕਰ ਉੱਕਾ ਹੀ ਬਹਿਸ ਮੁਕਾਉਣਾ ਚਾਹੁੰਦੇ ਹੋ ਤਾਂ "ਓਟ", "ਆਸਰਾ", "ਪਨਾਹ" ਵਰਤ ਸਕਦੇ ਹਾਂ।
ਸਰਣਾਈ - saranāī - सरणाई ਸਰਣ. ਪਨਾਹ. "ਠਾਕੁਰ ਤੁਮ ਸਰਣਾਈ ਆਇਆ. http://searchgurbani.com/index.php/mahan_kosh/view/10650
ਹਵਾਲੇ ਲਈ ਲਿੰਕ ਭੇਜਿਆ ਹੈ।
ਓਹੋ! ਮੈਨੂੰ ਹੁਣ ਸਮਝ ਆਈ। ਤੁਸੀਂ ਗੁਰਬਾਣੀ ਦੀ ਬੋਲੀ ਵਿਚਾਰ ਰਹੇ ਹੋ ਪਰ ਇਹ ਧਿਆਨ ਦੇਣ ਲਾਇਕ ਹੈ ਕਿ ਗੁਰਬਾਣੀ ਦੀ ਬੋਲੀ ਠੇਠ ਪੰਜਾਬੀ ਨਹੀਂ ਸਗੋਂ ਸੰਤ-ਭਾਸ਼ਾ ਹੈ ਜਿਸ ਵਿੱਚ ਖੜ੍ਹੀ-ਬੋਲੀ, ਅਵਧੀ, ਹਿੰਦੀ, ਬ੍ਰੱਜ ਆਦਿ ਬੋਲੀਆਂ ਦਾ ਰਸੂਖ਼ ਮਿਲਦਾ ਹੈ। ਇਹ ਫ਼ਰਕ ਵੇਖੋ: ਹਿੰਦੀ: http://shabdkosh.com/hi/translate?e=shelter&l=hi ਅਤੇ ਪੰਜਾਬੀ: http://shabdkosh.com/pa/translate?e=shelter&l=pa