User talk:Babanwalia

From translatewiki.net
translatewiki.net
Introduction
Getting started
Translation tutorial
How to start
See also
Localisation guidelines
Translating offline
FAQ
Support

Hi Babanwalia. Welcome to translatewiki.net!

You can now start translating.

You should also check the portal for your language, the link is in the sidebar. Other useful pages are linked in the menu next to this message.

Your translations are transferred to the standard product every few days or every few weeks, depending on the product. Please notice that it may take longer before you see your translation in the actual product.

We wish you a productive and pleasant stay. Please leave any questions on Support (the link is also available on any page, in the navigation sidebar). Cheers!


-- WelcomeMessageBot (talk) 18:22, 24 November 2012 (UTC)

Contents

Thread titleRepliesLast modified
ਨਵਾਂ ਰੀਵਿਜਨ ਸੋਧ ਜਾਂ ਰੱਦ ਕਰਨ ਬਾਰੇ1007:04, 1 October 2014
Raj Singh reverts506:54, 28 May 2013

ਨਵਾਂ ਰੀਵਿਜਨ ਸੋਧ ਜਾਂ ਰੱਦ ਕਰਨ ਬਾਰੇ

ਆਪਣੀ ਅਰਜ਼ੀ ਦਾ ਪੰਜੀਕਰਣ ਕਰਾਉ

ਅਤੇ

ਆਪਣੀ ਅਰਜ਼ੀ ਦਾ ਇੰਦਰਾਜ ਕਰਾਓ

ਵਿੱਚ ਫਰਕ ਹੈ। ਕਿਉਂਕਿ ਮੇਰੇ ਖਿਅਲ ਨਾਲ ਇੰਦਰਾਜ ਕਰਨਾ ਸਿਰਫ ਕਿਸੇ ਚੀਜ ਦੇ ਬਾਰੇ ਨੋਟਿੰਗ ਜਾਣੀ ਕਿ ਉਸਦੇ ਬਾਰੇ ਲਿਖਤ ਵਿੱਚ ਪੱਕਾ ਕਰਨਾ ਹੈ ਜਦੋਂ ਕਿ ਰਜਿਸਟਰ ਕਰਨਾ ਕਿਸੇ ਚੀਜ ਦੀ ਪਕਿਆਈ ਕਰਨੀ ਹੈ ਜਿਸਨੂੰ ਪੰਜੀਕਰਣ ਕਰਨਾ ਵੀ ਕਿਹਾ ਜਾਂਦਾ ਹੈ ਜਿਵੇਂ ਕਿ - ਜਨਮ ਅਤੇ ਮੌਤ ਦਾ ਪੰਜੀਕਰਣ।

ਹੋ ਸਕਦਾ ਹੈ ਕਿ ਪੰਜੀਕਰਣ ਦਾ ਸਬੰਧ ਹਿੰਦੀ ਨਾਲ ਜੁੜਦਾ ਹੋਣ ਕਰ ਕੇ ਤੁਹਾਨੂੰ ਇਹ ਪਸੰਦ ਨਹੀਂ ਆਇਆ ਪਰ ਇਸ ਤੋਂ ਵੱਧ ਢੁਕਵਾਂ ਕੋਈ ਹੋਰ ਲਫਜ ਵਰਤੋਂ ਵਿੱਚ ਹੈ ਵੀ ਨਹੀਂ ਸੀ। ਇਸ ਲਈ ਕਿਰਪਾ ਕਰ ਕੇ ਇਸ ਤੇ ਗੌਰ ਕੀਤਾ ਜਾਵੇ ਜੀ।

Jimidar (talk)04:17, 1 October 2014

ਸਤਿ ਸ੍ਰੀ ਅਕਾਲ ਜੀ! ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਤੁਸੀਂ ਬਹੁਤ ਹੀ ਢੁਕਵੇਂ ਤਰਜਮੇ ਕੀਤੇ ਹਨ ਅਤੇ ਸੋਹਣਾ ਯੋਗਦਾਨ ਪਾ ਰਹੇ ਹੋ। ਚੰਗਾ ਲੱਗਿਆ ਠੇਠ ਪੰਜਾਬੀ ਦੇ ਸ਼ਬਦ ਪੜ੍ਹ ਕੇ। ਤੁਹਾਨੂੰ ਪੰਜਾਬੀ ਵਿਕੀਪੀਡੀਆ ਉੱਤੇ ਯੋਗਦਾਨ ਪਾਉਣ ਵਾਸਤੇ ਵੀ ਮੈਂ ਸੱਦਦਾ ਹਾਂ। ਬਾਕੀ ਰਹੀ ਗੱਲ Registration/Registry ਦੀ ਤਾਂ ਹਾਂਜੀ, ਪੰਜੀਕਰਨ/ਵਿਸ਼ਵ ਵਿਦਿਆਲਾ ਆਦਿ ਸ਼ਬਦ ਠੇਠ ਹਿੰਦੀ ਵੱਲ ਝੁਕਦੇ ਹਨ। ਪੰਜਾਬ ਸਰਕਾਰ ਵੀ ਜਨਮ ਅਤੇ ਮੌਤ ਦਾ ਇੰਦਰਾਜ ਵਰਤਦੀ ਹੈ। ਹੋਰ ਵਰਤਣਯੋਗ ਸ਼ਬਦ "ਵਹੀਖ਼ਾਤੇ ਚੜ੍ਹਾਉਣਾ" ਜਾਂ "ਲੇਖਬੱਧ ਕਰਨਾ" ਹੋ ਸਕਦੇ ਹਨ। ਸਿੱਧਾ "ਰਜਿਸਟਰ ਕਰਨਾ" ਵੀ ਠੀਕ ਹੈ ਕਿਉਂਕਿ ਅੱਜਕੱਲ੍ਹ ਇਹ ਸ਼ਬਦ ਪੰਜਾਬੀ 'ਚ ਆਮ ਹੋ ਗਿਆ ਹੈ। ਕੀ ਖ਼ਿਆਲ ਹੈ ਤੁਹਾਡਾ? ਆਪਣੀਆਂ ਸੋਧਾਂ ਜਾਰੀ ਰੱਖੋ :)

Babanwalia (talk)04:24, 1 October 2014

ਧੰਨਵਾਦ ਬਾਈ ਜੀ, ਮੇਰੇ ਵੱਲੋਂ ਵੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਪੰਜਾਬੀ ਜਿੰਨੀ ਵੀ ਹੋ ਸਕੇ ਠੇਠ ਹੀ ਵਰਤੀ ਜਾਵੇ, ਕਿਉਂਕਿ ਜੇ ਹਿੰਦੀ ਜਾਂ ਅੰਗਰੇਜੀ ਦੇ ਲਫ਼ਜ ਹੀ ਵਰਤਣੇ ਸੀ ਤਾਂ ਫੇਰ ਤਰਜਮੇਂ ਦੀ ਵੀ ਕੋਈ ਲੋੜ ਨਹੀਂ ਰਹਿ ਜਾਂਦੀ। ਜਿਹੜੀਆਂ ਸ਼ਬਦ ਜੋੜ ਗਲਤੀਆਂ ਤੁਸੀਂ ਸੁਧਾਰੀਆਂ ਹਨ ਉਹਨਾਂ ਲਈ ਤੁਹਾਡਾ ਸ਼ੁਕਰੀਆ। ਮੇਰੇ ਖਿਆਲ ਨਾਲ ਰਜਿਸਟਰ ਕਰਨ ਨੂੰ ਅਸੀਂ ਲੇਖਬੱਧ ਕਰਨਾ ਰੱਖੀਏ। ਕਿਉਕਿ ਵਹੀ ਖਾਤਾ ਜਿਆਦਾਤਰ ਹਿਸਾਬ ਕਿਤਾਬ ਲਈ ਵਰਤਿਆ ਜਾਣ ਵਾਲਾ ਲਫਜ਼ ਹੈ। ਬਾਕੀ ਜਿਵੇਂ ਤੁਸੀਂ ਸਹਿਮਤ ਹੋਵੋ। ਬਾਕੀ ਵਿਕੀਪੀਡੀਆ ਜਾਂ ਹੋਰ ਵੀ ਜਿੱਥੇ ਕਿਤੇ ਮੈਨੂੰ ਕਹੋਗੇ ਮੈਂ ਯੋਗਦਾਨ ਲਈ ਤਿਆਰ ਹਾਂ ਪਰ ਮੈਨੂੰ ਸੇਧ ਦਿੰਦੇ ਰਹਿਣਾ।

ਸ਼ਰਨ ਮੇਰੇ ਹਿਸਾਬ ਨਾਲ ਗਲਤ ਹੈ ਕਿਉਂਕਿ ਹਿੰਦੀ ਵਿੱਚ ਨ ਵਰਤਿਆ ਜਾਂਦਾ ਹੈ ਤੇ ਪੰਜਾਬੀ ਵਿੱਚ ਅਸੀਂ ਣ ਵਰਤਦੇ ਹਾਂ

ਨਿੱਕੀਆਂ ਮੋਟੀਆਂ ਗਲਤੀਆਂ ਦੀ ਮੁਆਫੀ

ਧੰਨਵਾਦ ਜਿਮੀਂਦਾਰ ਅਨਮਦੀਪ ਸਿੰਘ

Jimidar (talk)04:45, 1 October 2014

ਹਾਹਾ, ਤੁਸੀਂ ਮੈਨੂੰ ਕੁਝ ਜ਼ਿਆਦਾ ਹੀ ਉੱਚਾ ਅਹੁਦਾ ਦੇ ਦਿੱਤਾ। ਮੈਂ ਤਾਂ ਆਪ ਇੱਥੇ ਸਿੱਖਣ ਵਾਸਤੇ ਆਇਆ ਹਾਂ ਅਤੇ ਕਈ ਤਰ੍ਹਾਂ ਦੀਆਂ ਗ਼ਲਤੀਆਂ ਕਰਦਾ ਹਾਂ। ਤੁਹਾਡੀ ਪ੍ਰੋਫ਼ਾਈਲ ਪੜ੍ਹ ਰਿਹਾ ਸੀ। ਹੈਰਾਨੀ ਹੋਈ ਕਿ ਤੁਸੀਂ ਜਮ੍ਹਾਂ ਮੇਰੇ ਵਰਗੇ ਜਾਪਦੇ ਹੋ। ਮੈਂ ਵੀ ਬਿਜਲਾਣੂ ਵਿਗਿਆਨ (ਇਲੈਕਟਰਾਨਿਕਸ) 'ਚ ਇੰਜੀਨੀਅਰਿੰਗ ਕੀਤੀ ਹੈ ਅਤੇ ਮੈਂ ਵੀ ਪੰਜਾਬੀ ਬੋਲੀ ਨਾਲ਼ ਪਏ ਅਮੁੱਕ ਪਿਆਰ ਕਰਕੇ ਇੱਥੇ ਯੋਗਦਾਨ ਦੇ ਰਿਹਾ ਹਾਂ। ਚੰਗਾ ਲੱਗਾ ਇਹ ਪੜ੍ਹ ਕੇ ਕਿ ਤੁਸੀਂ ਤਰਜਮਾਕਾਰੀ ਨੂੰ ਆਪਣਾ ਪੇਸ਼ਾ ਵੀ ਬਣਾ ਲਿਆ ਹੈ। ਖ਼ੂਬ ਤਰੱਕੀ ਕਰੋ। ਤੁਸੀਂ ਵਿਕੀਪੀਡੀਆ ਦੇ ਪੰਜਾਬੀ ਰੂਪ 'ਚ ਨਵੇਂ ਲੇਖ ਬਣਾ ਸਕਦੇ ਹੋ ਜਾਂ ਬਣੇ ਹੋਇਆਂ ਨੂੰ ਸੁਧਾਰ ਸਕਦੇ ਹੋ। ਮੈਂ ਉਸ ਵਿਕੀ 'ਤੇ ਪ੍ਰਬੰਧਕ ਹਾਂ ਅਤੇ ਤੁਹਾਡੀ ਲੁੜੀਂਦੀ ਮਦਦ ਕਰਾਂਗਾ।

ਮਿਹਰਬਾਨੀ!

Babanwalia (talk)04:53, 1 October 2014

ਕਿਰਪਾ ਕਰ ਕੇ ਲੇਖਾਂ ਦੇ ਲਿੰਕ ਅਤੇ ਹੋਰ ਸੰਬੰਧਿਤ ਲੋੜੀਂਦੀ ਜਾਣਕਾਰੀ ਤੇ ਦਿਸ਼ਾ ਨਿਰਦੇਸ਼ ਭੇਜਣ ਦੀ ਖੇਚਲ ਕਰਨਾ ਜੀ

Jimidar (talk)04:55, 1 October 2014

ਮੈਂ ਤੁਹਾਡੇ ਪੰਜਾਬੀ ਵਿਕੀ ਉਤਲੇ ਵਰਤੋਂਕਾਰੀ ਵਰਕੇ 'ਤੇ ਸੋਧ ਹਦਾਇਤਾਂ ਅਤੇ ਸੁਆਗਤੀ ਸੁਨੇਹਾ ਲਿਖ ਦਿੱਤਾ ਹੈ। ਆਪਣੇ ਮਨਪਸੰਦ ਵਿਸ਼ਿਆਂ ਦੇ ਲੇਖਾਂ ਜਾਂ ਬਹੁਤ ਜ਼ਰੂਰੀ ਲੇਖਾਂ ਦੀ ਭਾਲ਼ ਕਰਕੇ ਉਹਨਾਂ ਨੂੰ ਸੁਧਾਰ ਦਿਓ ਅਤੇ ਜੇਕਰ ਉਹ ਲੇਖ ਮੌਜੂਦ ਨਹੀਂ ਹੈ ਤਾਂ ਨਵਾਂ ਵਰਕਾ ਤਿਆਰ ਕਰ ਦਿਉ।

Babanwalia (talk)05:03, 1 October 2014
 

ਤੁਸੀਂ ਸ਼ਾਇਦ ਗ਼ਲਤ ਸਮਝ ਰਹੇ ਹੋ। ਹਿੰਦੀ ਵਿੱਚ ਸਗੋਂ "ਣ" ਵਰਤਦੇ ਹਨ। ਨਾਲੇ ਬੋਲ ਕੇ ਵੇਖੋ, ਪੰਜਾਬੀ 'ਚ ਆਪਾਂ "ਨ" ਨਾਲ਼ ਬੋਲਦੇ ਹਾਂ ਸ਼ਰਨ ਨੂੰ। ਪੱਕਾ ਕਰਨ ਲਈ ਪੰਜਾਬੀ ਯੂਨੀਵਰਸਿਟੀ ਦੇ ਕੋਸ਼ 'ਤੇ ਜਾ ਕੇ "shelter" ਦੀ ਭਾਲ਼ ਕਰੋ। ਉੱਥੇ ਸ਼ਰਨ ਦੇ ਹਿੱਜੇ ਦਿੱਤੇ ਹੋਏ ਹਨ। ਤੇ ਜੇਕਰ ਉੱਕਾ ਹੀ ਬਹਿਸ ਮੁਕਾਉਣਾ ਚਾਹੁੰਦੇ ਹੋ ਤਾਂ "ਓਟ", "ਆਸਰਾ", "ਪਨਾਹ" ਵਰਤ ਸਕਦੇ ਹਾਂ।

Babanwalia (talk)04:55, 1 October 2014

ਸਰਣਾਈ - saranāī - सरणाई ਸਰਣ. ਪਨਾਹ. "ਠਾਕੁਰ ਤੁਮ ਸਰਣਾਈ ਆਇਆ. http://searchgurbani.com/index.php/mahan_kosh/view/10650

ਹਵਾਲੇ ਲਈ ਲਿੰਕ ਭੇਜਿਆ ਹੈ।

Jimidar (talk)04:58, 1 October 2014
 
 
 
 
 

Raj Singh reverts

Hello, how comes you're reverting all translations by Raj Singh?

Nemo (talk)05:52, 28 May 2013

Hi, please note that Raj Singh does not have a native command over the language and he tends to get his translations from online softwares where the required words do not have the most apt definitions. Please see how he is reverting the edits done by three of the native speakers of Punjabi viz. me, Tari Buttar and Aalam. Hope you understand. You can see our contibutions and that of Raj's too on Punjabi Wikipedia and can gauge the depth of the situation here. Thanks.

Babanwalia (talk)05:56, 28 May 2013

And I'm not reverting all of them. I have not touched some of them since those are somewhat better than those done by other users including me :)

Babanwalia (talk)06:01, 28 May 2013

I know that pa.wiki users have a habit of accusing each other of not knowing the language (while e.g. he claims to be pa-N), so this is generally not a helpful thing to say. :) If those translations are pushed by an individual without discussion against multiple users, then I guess it's ok; but edit wars and changes without discussion/explanation are not appreciated, try to discuss first (yes, I know also that pa discussions are already a bit heated).

Nemo (talk)06:06, 28 May 2013

Thanks for ur reply. It would be helpful if you ask Mr. Raj to first discuss it with wider community at the Punjabi wikipedia before reverting these edits since majority of the active users on pa wiki do not agree with the edits done by him. Thnx again.

Babanwalia (talk)06:09, 28 May 2013

Sure, of course what I said applies to everyone.

Nemo (talk)06:54, 28 May 2013